ਸਿਲਵਰ ਓਕਸ ਸਕੂਲ ਸੇਵੇਵਾਲਾ ਵਿਖੇ ਮਜ਼ਦੂਰ ਦਿਵਸ ਮਨਾਇਆ
ਮਨਜੀਤ ਸਿੰਘ ਢੱਲਾ
ਜੈਤੋ, 30 ਅਪ੍ਰੈਲ 2024 : ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਅੱਜ ਮਜ਼ਦੂਰ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰੱਬੀ ਅਸ਼ੀਰਵਾਦ ਲਈ ਪ੍ਰਾਰਥਨਾ ਸਭਾ ਨਾਲ ਹੋਈ। ਬੱਚਿਆਂ ਨੇ ਮਜ਼ਦੂਰਾਂ ਦੀ ਮਹੱਤਤਾ ਨੂੰ ਦਰਸਾਉਂਦਾ ਭਾਸ਼ਣ, ਕਵਿਤਾਵਾਂ ਅਤੇ ਨਾਟਕ ਪੇਸ਼ ਕੀਤੇ । ਸਨਮਾਨ ਚਿੰਨ੍ਹ ਵਜੋਂ ਵਿਦਿਆਰਥੀਆਂ ਨੇ ਸਹਿਯੋਗੀ ਸਟਾਫ਼ ਦਾ ਧੰਨਵਾਦ ਕੀਤਾ। ਸਕੂਲੀ ਬੱਚਿਆਂ ਨੇ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਸਮਝਾਇਆ ਕਿ ਕੌਣ ਕੀ ਕੰਮ ਕਰਦਾ ਹੈ ਅਤੇ ਹਰੇਕ ਵਿਅਕਤੀ ਦਾ ਸਾਡੀ ਜਿੰਦਗੀ ਵਿੱਚ ਕੀ ਯੋਗਦਾਨ ਹੈ। ਕੁਝ ਬੱਚਿਆਂ ਨੇ ਮਜ਼ਦੂਰ , ਕੁਝ ਕਿਸਾਨ ਅਤੇ ਕੁਝ ਨੇ ਮਾਲੀ ਬਣ ਕੇ ਸਾਨੂੰ ਇਹਨਾਂ ਦੀ ਸਾਡੀ ਜਿੰਦਗੀ ਵਿੱਚ ਲੋੜ ਬਾਰੇ ਜਾਣਕਾਰੀ ਦਿੱਤੀ । ਇਸ ਤੋਂ ਬਾਅਦ ਸਕੂਲ ਦੇ ਦਰਜਾ ਚਾਰ ਸਟਾਫ਼ ਲਈ ਖੇਡ ਗਤੀਵਿਧੀਆਂ ਜਿਵੇਂ ਪਿਰਾਮਿਡ ਬਣਾਉਣਾ, ਗੁਬਾਰੇ ਫੂਕ ਕੇ ਡਿਸਪੋਸਲ ਗਲਾਸ ਹੇਠ ਸੁੱਟਣਾ, ਫਿਨਿਸ਼ਿੰਗ ਲਾਈਨ ਨੂੰ ਛੂਹਣਾ ਆਦਿ ਗਤੀਵਿਧੀਆ ਨਾਲ ਉਹਨਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ । ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪ੍ਰਿਅੰਕਾ ਮਹਿਤਾ ਨੇ ਸਕੂਲ ਦੇ ਸਹਿ-ਕਰਮਚਾਰੀਆਂ ਨੂੰ ਮਜ਼ਦੂਰ ਦਿਵਸ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਨਿਰਸਵਾਰਥ ਸੇਵਾਵਾਂ ਲਈ ਧੰਨਵਾਦ ਕੀਤਾ ਅਤੇ ਉਹਨਾਂ ਦੀ ਡਿਊਟੀ ਪ੍ਰਤੀ ਲਗਨ ਅਤੇ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਵਿੱਚ, ਉਹਨਾਂ ਨੂੰ ਤੋਹਫ਼ੇ ਭੇਂਟ ਕੀਤੇ ਗਏ । ਹਰੇਕ ਮੈਂਬਰ ਨੂੰ ਉਨ੍ਹਾਂ ਦੀਆਂ ਵਡਮੁੱਲੀਆਂ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਹਿਯੋਗੀ ਸਟਾਫ਼ ਦੇ ਯੋਗਦਾਨ ਤੋਂ ਬਿਨਾਂ ਸਕੂਲ ਅਤੇ ਵਿਦਿਆਰਥੀਆਂ ਦੀ ਤਰੱਕੀ ਸੰਭਵ ਨਹੀਂ ਹੈ।